ਨਾਵਲਕਾਰ ਗੁਰਚਰਨ ਸਿੰਘ ਜੈਤੋ ਦਾ ਮੈਂ ਅਤੀ ਧੰਨਵਾਦੀ ਹਾਂ ਜਿਹਨਾਂ ਆਪਣੀ ਇਸ ਬਹੁ-ਚਰਚਿਤ ਲਿਖਤ ਨੂੰ ਮੇਰੇ ਬਲਾਗ ਦਾ ਮਾਣ ਵਧਾਉਣ ਦੀ ਆਗਿਆ ਦਿੱਤੀ। ਹਾਲਾਂਕਿ ਨਾਵਲ ਦੇ ਸ਼ੁਰੂ ਵਿਚ ਉਹ ਲਿਖਦੇ ਹਨ—ਇਸ ਨਾਵਲ ਦੀਆਂ ਘਟਨਾਵਾਂ ਅਤੇ ਪਾਤਰ ਕਲਪਿਤ ਹਨ ਜੇਕਰ ਕਿਸੇ ਨੂੰ ਭੁਲੇਖਾ ਲੱਗੇ ਤਾਂ ਇਹ ਮਹਿਜ਼ ਇਤਫ਼ਾਕ ਹੀ ਹੋਵੇਗਾ-ਤੇ ਅੱਜ ਦੇ ਹਾਲਾਤ ਵਿਚ ਇਹ ਨਾਵਲ ਹਕੀਕਤਾਂ ਤੋਂ ਕਿੰਨੇ ਕੁ ਫ਼ਾਸਲੇ 'ਤੇ ਹੈ...ਇਸ ਗੱਲ ਦਾ ਅੰਦਾਜ਼ਾ ਅਸੀਂ ਇਸ ਨੂੰ ਪੜ੍ਹ ਕੇ ਤੇ ਇਸ ਉਪਰ ਹੋਈਆਂ, ਹੋ ਰਹੀਆਂ ਤੇ ਹੋਣ ਵਾਲੀਆਂ ਟਿੱਪਣੀਆਂ ਤੇ ਰਾਵਾਂ ਤੋਂ ਹੀ ਲਾ ਸਕਾਂਗੇ। ਸਾਨੂੰ ਤੁਹਾਡੇ ਸੁਝਾਵਾਂ, ਟਿੱਪਣੀਆਂ, ਉਲਾਂਭਿਆਂ ਤੇ ਸ਼ਾਬਾਸ਼ੀਆਂ ਦੀ ਉਡੀਕ ਰਹੇਗੀ...
ਮਹਿੰਦਰ ਬੇਦੀ ਜੈਤੋ। .jpg)
Gurcharan Singh Jaito
K.No. 250, Phase-1
S.A.S. Nagar(Mohali)160055
Tel. 0172-2265946.
Mobile : 9779426698.
E-mail : gurcharanjaito@gmail.com
ਗੁਰਚਰਨ ਸਿੰਘ ਜੈਤੋ, ਕੋਠੀ ਨੰ. 250, ਫੇਜ-1,
ਐਸ.ਏ.ਐਸ. ਨਗਰ (ਮੁਹਾਲੀ)-160055. ਹਮੂੰ ਮਰਦ ਬਾਯਦ ਸ਼ਵਦ ਸੁਖ਼ਨਵਰ।
ਨ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ।। (ਜ਼ਫ਼ਰਨਾਮਾ-ਗੁਰੂ ਗੋਬਿੰਦ ਸਿੰਘ) (ਮਰਦ ਓਹੀ ਹੁੰਦਾ ਹੈ ਜਿਹੜਾ ਬਚਨਾਂ ਦਾ ਪੱਕਾ ਹੋਵੇ।
ਅੰਦਰੋਂ ਹੋਰ ਤੇ ਬਾਹਰੋਂ ਹੋਰ ਬੰਦੇ ਇਨਸਾਨੀਅਤ ਤੇ ਕਲੰਕ ਸਮਾਨ ਹਨ।।)
ਨੋਟ : ਮਿੱਤਰਾਂ ਦੀ ਸਹੂਲਤ ਤੇ ਮੰਗ ਉਪਰ ਇਸ ਨਾਵਲ ਨੂੰ 16 ਕਿਸ਼ਤਾਂ ਵਿਚ ਪੇਸ਼ ਕੀਤਾ ਜਾ ਰਿਹਾ ਹੈ…ਮਹਿੰਦਰ ਬੇਦੀ ਜੈਤੋ।